.
.
ਸੰਵਾਦ / 1 August, 2012

ਇਹ ਉਨ੍ਹਾਂ ਦੀ ਈਰਖਾ ਹੈ : ਚਰਨਦਾਸ ਸਿੱਧੂ

ਰਵੀ ਤਨੇਜਾ

ਕਿਸੇ ਮਹਾਨ ਨਾਟਕ ਦੀ ਪਰਖ ਹੁੰਦੀ ਹੈ ਉਸਦਾ ਪਾਤਰ-ਚਿਤਰਣ ਨਾ ਕਿ ਕਥਾਨਕ. ਕਹਾਣੀ ਵਿੱਚ ਮੋੜ ਤਾਂ ਕੋਈ ਸਾਧਾਰਨ ਲੇਖਕ ਵੀ ਲਿਆ ਸਕਦਾ ਹੈ. ਜਿਉਂਦੇ-ਜਾਗਦੇ ਪਾਤਰ ਰਚਨਾ ਲੇਖਕ ਦੀ ਕਸੌਟੀ ਹੈ. ਮੇਰਾ ਨਾਟਕ ਮੁੱਖ ਤੌਰ 'ਤੇ ਪਾਤਰ ਪ੍ਰਧਾਨ ਹੈ. ਮੈਂ ਉਹੀ ਨਾਇਕ ਚੁਣਦਾ ਹਾਂ ਜੋ ਮੇਰੀ ਜ਼ਿੰਦਗੀ ਵਿੱਚ ਆ ਚੁੱਕਿਆ ਹੈ. ਜਿਸਨੂੰ ਮੈਂ ਕਈ ਸਾਲਾਂ ਤੋਂ ਭਲੀ-ਭਾਂਤ ਜਾਣਦਾ ਹਾਂ ਤੇ ਉਸਦੀ ਜ਼ਿੰਦਗੀ ਦੀਆਂ ਵੱਡੀਆਂ ਘਟਨਾਵਾਂ ਤੋਂ ਵਾਕਫ਼ ਹਾਂ. 

ਰਵੀ : ਹੁਣ ਤੱਕ ਕਿੰਨ੍ਹੇ ਨਾਟਕ ਲਿਖ ਚੁੱਕੇ ਹੋ.

ਸਿੱਧੂ : ਹੁਣ ਤੱਕ ਮੇਰੇ 36 ਨਾਟਕ ਖੇਡੇ ਜਾ ਚੁੱਕੇ ਹਨ. ਸਾਰੇ ਹੀ ਮੌਲਿਕ  ਨਾਟਕ ਹਨ. ਮੰਚ ਤੇ ਸਫ਼ਲ ਕਹੇ ਜਾ ਸਕਦੇ ਹਨ. ਦੋ ਨਾਟਕ ਹੋਰ ਅਜੇ ਖੇਡਣ ਵਾਲੇ ਹਨ. ‘ਮੇਰਾ ਬੱਚਾ ਔਰ ਮੈਂ’ ਸ੍ਰ਼ੀਰਾਮ ਸੈਂਟਰ ਨਵੀਂ ਦਿੱਲੀ ਵਿੱਚ ਪੇਸ਼ ਕੀਤਾ ਜਾਵੇਗਾ. ‘ਬਿੰਗੜ ਕੀ ਜੋਰੂ’ ਵੀ ਤਿੰਨ ਭਾਸ਼ਾਵਾਂ ਵਿੱਚ ਉਪਲੱਬਧ ਹੈ.

ਰਵੀ  : ਤੁਹਾਡਾ ਪਹਿਲਾ ਨਾਟਕ ‘ਇੰਦੂਮਤੀ ਸੱਤਿਆਦੇਵ’ ਕਦੋਂ ਪੂਰਾ ਹੋਇਆ ਤੇ ਆਖਰੀ ਕਦੋਂ ਲਿਖਿਆ ਜਾਵੇਗਾ ?

ਸਿੱਧੂ : ਜੁਲਾਈ 1970 ਵਿੱਚ ਮੈਂ ਤਿੰਨ ਸਾਲ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਅਮਰੀਕਾ ਤੋਂ ਵਾਪਸ ਆਇਆ ਸੀ. 45 ਦਿਨ ਯੂਰਪ ਦੇ ਮਹਾਨ ਨਾਟਕਕਾਰਾਂ ਦੇ ਥੀਏਟਰ ਨੂੰ ਦੇਖਦਾ ਰਿਹਾ ਤੇ ਖੁਦ ਨਾਟਕਕਾਰ ਬਣਨ ਦਾ ਫੈਸਲਾ ਕੀਤਾ. ਯੂਰਪ ਤੋਂ ਇਕ ਮੀਲ ਦਾ ਸਮੁੰਦਰ ਪਾਰ ਕਰਕੇ ਏਸ਼ੀਆ ਵਿੱਚ ਕਦਮ ਰੱਖਿਆ ਸਿਕੰਦਰ ਮਹਾਨ ਵਾਂਗੂ. ਸਿਕੰਦਰ ਤੇ ਨਾਟਕ ਲਿਖਣ ਦਾ ਫੈਸਲਾ ਕੀਤਾ. ਉਸਦੀ ਜੀਵਨੀ ਪੜ੍ਹਨੀ ਸ਼ੁਰੂ ਕੀਤੀ-“ਸਿਕੰਦਰ ਕਾ ਭਾਰਤ ਪਰ ਹਮਲਾ”. ਪ੍ਰੰਤੂ ਇਸ ਸਮੇਂ ਹਿੰਦੂਸਤਾਨ ਦੇ ਬਾਰੇ ਮੇਰਾ ਗਿਆਨ ਅਧੂਰਾ ਸੀ ਤੇ ਸੋਚਿਆ ਕਿ ਹੋਰ ਪੜਾਈ ਕਰਨੀ ਚਾਹੀਦੀ ਹੈ. ਕਿਉਂਕਿ ਮੈਂ ਪੂਰੀ ਜ਼ਿੰਦਗੀ ਰੰਗਮੰਚ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਸੀ, ਸੋ ਪੁਖਤਾ ਤਿਆਰੀ ਦੀ ਜ਼ਰੂਰਤ ਸੀ. ਭਾਰਤ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਸਥਿਤੀ ਦਾ ਵਿਸਤਾਰ ਨਾਲ, ਗਹਿਰਾਈ ਨਾਲ ਅਧਿਐਨ ਜ਼ਰੂਰੀ ਸੀ. ਸੰਸਕ੍ਰਿਤ ਨਾਟਕਾਂ ਨੂੰ , ਨਾਟਕਾਂ ਦੀ ਪ੍ਰਥਾ ਨੂੰ ਜਾਨਣਾ ਚਾਹਿਆ. ਪੂਰੇ ਭਾਰਤੀ ਇਤਿਹਾਸ ਨੂੰ ਪੈਨੀ ਨਜ਼ਰ ਨਾਲ ਦੇਖਣਾ ਸ਼ੁਰੂ ਕੀਤਾ. ਤਿੰਨ ਸਾਲ ਇਸੇ ਤਿਆਰੀ ਵਿੱਚ ਲਗਾ ਦਿੱਤੇ. ਨਾਟਕ ਬਣ ਗਿਆ ‘ਇੰਦੂਮਤੀ ਸੱਤਿਆਦੇਵ’. ਇਹ ਘਟਨਾ 1000 ਈ.ਪੂ. ਨੂੰ ਬਨਾਰਸ ਵਿੱਚ ਹੁੰਦੀ ਹੈ. ਸਾਮਰਾਜਵਾਦੀ ਆਰੀਆ ਦੁਆਰਾ ਭਾਰਤ ਤੇ ਹਮਲਾ ਅਤੇ ਮੂ਼ਲ ਆਦਿਵਾਸੀਆਂ ਦਾ ਸ਼ੋਸ਼ਣ. ਮੌਜੂਦਾ ਭਾਰਤ ਦੀਆਂ ਸਮੱਸਿਆਵਾਂ ਨੂੰ ਕੇਂਦਰ ਵਿੱਚ ਰੱਖਿਆ. ਭਾਰਤ ਦੇ ਤਿੰਨ ਹਜ਼ਾਰ ਸਾਲ ਦੇ ਇਤਿਹਾਸ ਦਾ ਵਿਸ਼ਲੇਸ਼ਣ ਪੇਸ਼ ਕੀਤਾ. ਸ਼ਕੁੰਤਲਮ ਦੇ 6 ਸਾਲ ਦੇ ਭਾਰਤ ਨੂੰ 30 ਸਾਲ ਦਾ ਰਾਜਾ ਬਣਾ ਕੇ ਕਾਲੀਦਾਸ ਨੂੰ ਅਕਲ ਸਿਖਾਉਣ ਦੀ ਕੋਸਿ਼ਸ਼ ਕੀਤੀ.  

ਆਖ਼ਰੀ ਨਾਟਕ ਰਵੀ ਕਿਹੜਾ ਹੋਵੇਗਾ ਰਵੀ ਕਹਿਣਾ ਔਖਾ ਹੈ. ਹਾਂ ਇਕ ਗੱਲ ਪੱਕੀ ਹੈ ਕਿ ਮੈਂ ਲਗਾਤਾਰ ਕੰਮ ਕਰਨਾ ਚਾਹੁੰਦਾ ਹਾਂ. ਦਿਮਾਗ ਵਿੱਚ ਹਰ ਸਮੇਂ ਕੋਈ ਰਚਨਾਤਮਕ ਯੋਜਨਾ ਹੋਵੇ. ਬੁਢਾਪਾ, ਬੀਮਾਰੀਆਂ, ਘੱਟ ਰਹੀ ਨਜ਼ਰ ਇਹਨਾਂ ਦੁਸ਼ਵਾਰੀਆਂ ਦੇ ਬਾਵਜੂਦ ਮੈਂ ਨਵਾਂ ਇਕ ਮੌਲਿਕ ਨਾਟਕ ਲਿਖਣ ਦੀ ਕੋਸਿ਼ਸ਼ ਜਾਰੀ ਰੱਖਾਂਗਾ.

ਰਵੀ : ਪਹਿਲੇ ਨਾਟਕ ਵਿੱਚ ਹੀ ਤੁਸੀਂ ਕਈ ਸਮੱਸਿਆਵਾਂ ਨੂੰ ਇਕੱਠੇ ਹੀ ਉਠਾਇਆ. ਦੇਸ਼ ਦੀ ਰਾਜਨੀਤੀ, ਕਿਸਾਨਾਂ ਦੀ ਹਾਲਤ, ਜਾਤ-ਪਾਤ, ਸਮਾਜਿਕ ਅਨਿਆਂ, ਸਕੂਲ, ਕਾਲਜ ਆਦਿ. ਪ੍ਰੰਤੂ ਸਭ ਤੋਂ ਉੱਤੇ ਰੱਖਿਆ ਧਾਰਮਿਕ ਕੱਟੜਪੁਣੇ ਨੂੰ. ਕੀ ਤੁਹਾਨੂੰ ਲੱਗਦਾ ਹੈ ਕਿ ਧਰਮ-ਮਜ਼ਹਬ ਇਹੋ-ਜਿਹੇ ਬੀਜ਼ ਹਨ ਜਿਨ੍ਹਾਂ ਤੋਂ ਦੇਸ਼ ਦੀਆਂ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ.

ਸਿੱਧੂ : ਨਾਟਕ ਵਿੱਚ ਮੈਂ ਇਬਸਨ-ਬਰਨਾਰਡ ਸ਼ਾਹ ਦਾ ਪੈਰੋਕਾਰ ਹਾਂ. ਨਾਟਕ ਕੇਵਲ ਮੰਨੋਰੰਜਨ ਲਈ ਹੀ ਨਹੀਂ ਹੁੰਦਾ. ਹਰ ਨਾਟਕ  ਨੂੰ ਇਕ ਜੀਵੰਤ ਸਮੱਸਿਆ ਉਠਾਉਣੀ ਚਾਹੀਦੀ ਹੈ ਤੇ ਉਸਦਾ ਹੱਲ ਵੀ ਸੁਝਾਉਣਾ ਚਾਹੀਦਾ ਹੈ. ਨਾਟਕਕਲਾ ਸਮਾਜ ਦਾ ਸੁਧਾਰ ਕਰਨ ਲਈ, ਬਦਲਾਵ ਲਿਆਉਣ ਲਈ ਇਕ ਸ਼ਕਤੀਸ਼ਾਲੀ ਸਾਧਨ ਹੈ.

ਪ੍ਰੰਤੂ ਸਮੱਸਿਆਵਾਂ ਨੂੰ ਇਕ ਦੂਜੇ ਤੋਂ ਅਲੱਗ ਕਰਨਾ ਸੌਖਾ ਨਹੀਂ. ਮਿਸਾਲ ਦੇ ਤੌਰ 'ਤੇ ਧਰਮ ਹੀ ਲੈ ਲਵੋ. ਇਹ ਸਮਾਜ ਦੀ ਆਰਥਿਕ ਦਸ਼ਾ ਨਾਲ ਜੁੜਿਆ ਹੋਇਆ ਹੈ. ਪ੍ਰਚੱਲਿਤ ਧਰਮ ਹਕੂਮਤ ਕਰਨ ਵਾਲੀ ਜਮਾਤ ਦੇ ਹੱਥਾਂ ਦਾ ਖਿਡੌਣਾ ਹੈ. ਸਦੀਆਂ ਤੋਂ ਗਰੀਬਾਂ ਦਾ ਸੋ਼ਸ਼ਣ ਕਰਨ ਦਾ ਢਕੌਂਸਲਾ ਰਿਹਾ ਹੈ. ਗਰੀਬਾਂ ਨੂੰ ਨੀਚ, ਅਛੂਤ ਦੱਸ ਕੇ ਦਬਾਇਆ ਜਾ ਰਿਹਾ ਹੈ. ਧਰਮ-ਗ੍ਰੰਥਾਂ ਨੇ ਹਮੇਸ਼ਾਂ ਜਾਤੀਵਾਦ ਨੂੰ ਸ਼ਹਿ ਦਿੱਤੀ ਹੈ. ਰਿਗਵੇਦ ਵਿੱਚ ਲਿਖ ਦਿੱਤਾ ਗਿਆ ਹੈ ਕਿ ਬ੍ਰਾਹਮਣ ਬ੍ਰਹਮਾ ਦੇ ਮੂੰਹ ਵਿੱਚੋਂ ਪੈਦਾ ਹੋਇਆ ਹੈ. ਸ਼ੁੱਧ  ਪੈਰਾਂ ਨਾਲ ਪੈਦਾ ਹੋਇਆ. ਉਦੋਂ ਤੋਂ, ਅਛੂਤਾਂ ਨੂੰ ਨਫ਼ਰਤ ਕਰਨਾ ਬ੍ਰਾਹਮਣ ਆਪਣਾ ਧਰਮ ਮੰਨਦੇ ਆਏ ਹਨ. ਅੱਜ ਵੀ ਇਹ ਨਫ਼ਰਤ ਜਾਰੀ ਹੈ. ਕਿਸੇ ਦਲਿਤ ਦਾ ਰਾਜਸੱਤਾ ਸੰਭਾਲਣਾ ਅਸੰਭਵ ਬਣਾ ਦਿੱਤਾ ਗਿਆ ਹੈ.

ਇਹੀ ਕਾਰਨ ਹੈ ਕਿ ਆਪਣੇ ਪਹਿਲੇ ਨਾਟਕ ‘ਇੰਦੂਮਤੀ ਸੱਤਿਆਦੇਵ’ ਵਿੱਚ ਕਈ ਸਮੱਸਿਆਵਾਂ ਇਕੱਠੀਆਂ ਉਠਾਈਆਂ ਹਨ. ਜਿਵੇਂ ਜਾਤ-ਪਾਤ, ਧਰਮ-ਧੰਦਿਆਂ ਦੁਆਰਾ ਅਛੂਤਾਂ ਤੇ ਜੁ਼ਲਮ, ਗਰੀਬ ਕਿਸਾਨਾਂ ਦੀ ਬੁਰੀ ਦਸ਼ਾ, ਉੱਚ ਵਰਗ ਦੁਆਰਾ ਗਰੀਬਾਂ ਦੀਆਂ ਕੁੜੀਆਂ ਨੂੰ ਦੇਵਦਾਸੀਆਂ ਬਣਾ ਕੇ ਯੌਨ-ਸੋਸ਼ਣ ਕਰਨਾ ਆਦਿ.

ਮੇਰੇ ਵਿਚਾਰ ਵਿੱਚ ਬੁਨਿਆਦੀ ਸਮਾਜਿਕ ਸਮੱਸਿਆ ਹੈ : ਧਰਮ ਦਾ ਵਰਤੋਂ ਕਰਕੇ ਦੂਜਿਆਂ ਤੇ ਜ਼ੁਲਮ ਢਾਉਣਾ. ਇਸ ਲਈ ਹਰ ਨਾਟਕ ਵਿੱਚ ਮੈਂ ਕੋਈ ਨਾ ਕੋਈ ਪਹਿਲੂ ਉਠਾਉਣ ਦਾ ਯਤਨ ਕੀਤਾ ਹੈ.

ਰਵੀ : ਕਹਿੰਦੇ ਹਨ ਕਿ ਜਦੋਂ ਲੇਖਕ ਨਾਟਕ ਲਿਖਦਾ ਹੈ ਤਾਂ ਪਾਤਰਾਂ ਦਾ ਇਕ ਸੰਜੀਵ ਚਿਹਰਾ ਤੇ ਆਵਾਜ਼ ਵੀ ਉਸਦੇ ਸਾਹਮਣੇ ਹੁੰਦੀ ਹੈ. ਜਦੋਂ ਤੁਸੀਂ ਆਪਣਾ ਲਿਖਿਆ ਹੋਇਆ ਨਾਟਕ ਦੂਜੀ ਵਾਰ ਫੇਰ ਪੜ੍ਹਦੇ ਹੋ ਤਾਂ ਕੀ ਉਹੀ ਚਿਹਰਾ ਤੇ ਉਹੀ ਆਵਾਜ਼ ਸਾਹਮਣੇ ਹੁੰਦੀ ਹੈ ਜਾਂ ਬਦਲ ਜਾਂਦੀ ਹੈ.

ਸਿੱਧੂ :  ਕਿਸੇ ਮਹਾਨ ਨਾਟਕ ਦੀ ਪਰਖ ਹੁੰਦੀ ਹੈ ਉਸਦਾ ਪਾਤਰ-ਚਿਤਰਣ ਨਾ ਕਿ ਕਥਾਨਕ. ਕਹਾਣੀ ਵਿੱਚ ਮੋੜ ਤਾਂ ਕੋਈ ਸਾਧਾਰਨ ਲੇਖਕ ਵੀ ਲਿਆ ਸਕਦਾ ਹੈ. ਜਿਉਂਦੇ-ਜਾਗਦੇ ਪਾਤਰ ਰਚਨਾ ਲੇਖਕ ਦੀ ਕਸੌਟੀ ਹੈ. ਮੇਰਾ ਨਾਟਕ ਮੁੱਖ ਤੌਰ 'ਤੇ ਪਾਤਰ ਪ੍ਰਧਾਨ ਹੈ. ਮੈਂ ਉਹੀ ਨਾਇਕ ਚੁਣਦਾ ਹਾਂ ਜੋ ਮੇਰੀ ਜ਼ਿੰਦਗੀ ਵਿੱਚ ਆ ਚੁੱਕਿਆ ਹੈ. ਜਿਸਨੂੰ ਮੈਂ ਕਈ ਸਾਲਾਂ ਤੋਂ ਭਲੀ-ਭਾਂਤ ਜਾਣਦਾ ਹਾਂ ਤੇ ਉਸਦੀ ਜ਼ਿੰਦਗੀ ਦੀਆਂ ਵੱਡੀਆਂ ਘਟਨਾਵਾਂ ਤੋਂ ਵਾਕਫ਼ ਹਾਂ. ਪ੍ਰੰਤੂ ਮੇਰੇ ਮੁੱਖ ਪਾਤਰ ਦੀ ਕੀਮਤ ਇਕ ਵਿਅਕਤੀ ਹੀ ਨਹੀਂ ਹੋਵੇਗਾ. ੳਸਦੇ ਨਾਲ ਮੈਂ ਤਿੰਨ ਚਾਰ ਹੋਰ ਬੰਦੇ ਮਿਲਾ ਦਿੰਦਾ ਹਾਂ, ਉਹਨਾਂ ਦੀਆਂ ਆਦਤਾਂ, ਲੱਛਣ ਕਹਾਣੀ ਅਨੁਸਾਰ ਘੜ ਲੈਂਦਾ ਹਾਂ. ਕੋਈ ਵੀ ਜੀਵੰਤ ਪਾਤਰ ਕਿਸੇ ਇਕ ਬੰਦੇ ਦੀ ਫੋਟੋ-ਕਾਪੀ ਨਹੀਂ ਹੁੰਦਾ. ਹਰ ਇਕ ਪਾਤਰ ਕੁਝ ਬੰਦਿਆਂ ਦਾ ਕੋਲਾਜ਼ ਹੈ. ਮੇਰੇ ਨਾਟਕਾਂ  ਦੇ ਕਰੀਬ 10 ਮੁੱਖ ਪਾਤਰਾਂ ਦਾ ਬੀਜ਼-ਵਿਅਤਕਤੀ ਮੇਰਾ ਪਿਤਾ ਲਾਲਾ ਮਨੀਰਾਮ ਹੈ. ਪ੍ਰੰਤੂ ਜੇ ਇਹਨਾਂ 10 ਨਾਟਕਾਂ ਨੂੰ ਇਕੱਠੇ ਰੱਖ ਕੇ ਦੇਖੀਏ ਤਾਂ ਉਹ ਅਲੱਗ-2 ਸਿਰਜਨਾਵਾਂ ਹੋਣਗੀਆਂ. ਕਾਰਨ ਰਵੀ ਮੇਰੇ ਪਿਤਾ ਹਰ ਵਿਅਕਤੀ ਵਾਂਗੂ ਜਿੰਦਗੀ ਦੇ ਅਨੇਕਾਂ ਪਹਿਲੂ ਰੱਖਦੇ ਸਨ. ਉਦਾਹਰਨ ਲਈ : ‘ਲੇਖੁ ਦਾ ਪਿਉ’ ਦਾ ‘ਖਰੈਤੀ’, ‘ਅੰਬੀਆਂ ਨੂੰ ਤਰਸੇਂਗੀ’ ਦਾ ‘ਖੁਸ਼ੀਆ’, ‘ਭਾਈਆ ਹਾਕਮ ਸਿੰਹੁ’ ਦਾ ‘ਹਾਕਮ’, ‘ਬਾਤ ਫੱਤੂ ਝੀਰ ਦੀ’ ਦਾ ‘ਫੱਤੂ’, ‘ਅਮਾਨਤ ਦੀ ਲਾਠੀ’ ਦਾ ‘ਅਮਾਨਤ ਅਲੀ’, ‘ਕਿਰਪਾ ਬੌਣਾ’ ਦਾ ‘ਕਿਰਪਾ’, ‘ਬਾਬੁਲ ਮੇਰੇ ਦਾ ਡੋਲਾ ਅੜਿਆ’ ਦਾ ‘ਸੋਮਾਰਾਮ’. ਇਹਨਾਂ ਸਾਰਿਆਂ ਪਾਤਰਾਂ ਦੇ ਮੁੱਖ ਲੱਛਣ ਮੇਰੇ ਪਿਤਾ ਜੀ ਨਾਲ ਮਿਲਦੇ ਹਨ, ਪ੍ਰੰਤੂ ਅੰਤਿਮ ਰੂਪ ਵਿੱਚ ਇਹ ਵੱਖਰੇ-2 ਨਾਇਕ ਹਨ. ਇਹਨਾਂ ਨੂੰ ਖੇਡਣ ਵਾਲੇ ਅਦਾਕਾਰ ਵੀ ਇਹਨਾਂ ਨੂੰ ਵੱਖਰੇ-ਵੱਖਰੇ ਕਹਿੰਦੇ ਹਨ. ਇਕ ਹੀ ਪਾਤਰ ਨੂੰ ਖੇਡਣ ਵਾਲੇ ਐਕਟਰ ਵੀ ਇਹਨਾਂ ਨੂੰ ਕਿਸੇ ਹੱਦ ਤੱਕ ਅਲੱਗ ਬੰਦੇ ਬਣਾ ਦਿੰਦੇ ਹਨ.

ਜੇਕਰ ਵਰ੍ਹਿਆਂ ਬਾਅਦ ਮੈਂ ਆਪਣਾ ਨਾਟਕ ਇਕ ਵਾਰ ਫੇਰ ਪੜ੍ਹਾਂ ਤਾਂ ਮੂਲ ਪਾਤਰ ਦਾ ਅਭਿਨੈ ਕਰਨ ਵਾਲੇ ਕਲਾਕਾਰਾਂ ਦੇ ਚਿਹਰੇ ਵੀ ਮਿਲ ਜਾਂਦੇ ਹਨ ਅਤੇ ਪੂਰਾ ਨਾਟਕ, ਉਸਦੇ  ਮੁੱਖ ਪਾਤਰ ਕਿਸੇ ਨਵੀਂ ਮੌਲਿਕ ਰਚਨਾ ਦਾ ਭੁਲੇਖਾ ਪਾ ਦਿੰਦੇ ਹਨ.

ਰਵੀ : ਆਮ ਤੌਰ 'ਤੇ ਤੁਹਾਡੇ ਨਾਟਕ ਨਾਨਕ, ਕਬੀਰ, ਸੁਕਰਾਤ, ਗਾਂਧੀ ਦੀ ਫਿਲਾਸਫੀ ਤੋਂ ਸ਼ੁਰੂ ਹੁੰਦੇ ਹਨ ਤੇ ਖ਼ਤਮ ਹੁੰਦੇ ਹਨ ਸ਼ਹੀਦ ਭਗਤ ਸਿੰਘ ਦੀ ਫਿਲਾਸਫ਼ੀ 'ਤੇ. ਕਈ ਵਾਰੀ ਇਸਦਾ ਕ੍ਰਮ ਉਲਟਾ ਵੀ ਹੁੰਦਾ ਹੈ. ਤੁਸੀਂ ਕਿਸ ਵਿਚਾਰਧਾਰਾ ਨੂੰ ਸਹੀ ਮੰਨਦੇ ਹੋ. ਜਾਂ ਫਿਰ ਦੋਵਾਂ ਨੂੰ ਇਕੱਠੇ ਹੀ ਲੈ ਕੇ ਕਿਵੇਂ ਚੱਲਦੇ ਹੋ.

ਸਿੱਧੂ : ਤੁਹਾਡੀ ਵਿਚਾਰਧਾਰਾ ਹੀ ਤੁਹਾਡੇ ਨਾਟਕ ਨੂੰ ਅਨੋਖਾ ਬਣਾਉਂਦੀ ਹੈ. ਜੇਕਰ ਤੁਸੀਂ 10 ਨਾਟਕਕਾਰਾਂ ਨੂੰ ਇਕ ਹੀ ਇਤਿਹਾਸਕ ਨਾਇਕ ਤੇ ਨਾਟਕ ਲਿਖਣ ਲਈ ਕਹੋ ਤਾਂ ਸਾਰਿਆਂ ਦੀਆਂ ਘਟਨਾਵਾਂ ਤੇ ਕਹਾਣੀ ਤਾਂ ਲਗਪਗ ਇਕੋ ਜਿਹੀ ਹੋਵੇਗੀ ਪਰ ਥੀਮ ਦੇ ਲਿਹਾਜ਼ ਨਾਲ, ਜੀਵਨ-ਦਰਸ਼ਨ ਦੀ ਦ੍ਰਿਸ਼ਟੀ ਨਾਲ, ਸਾਰੇ ਨਾਟਕ ਵੱਖਰੇ-ਵੱਖਰੇ ਹੋਣਗੇ.

ਮੇਰੇ ਨਾਟਕਾਂ ਵਿੱਚ ਕੁਝ ਮਹਾਨ ਵਿਅਕਤੀਆਂ ਦੀ ਬਾਣੀ ਨੂੰ ਵਿਚਾਰਧਾਰਾ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ  ਕਿਉਂਕਿ ਉਹਨਾਂ ਨੇ ਮੈਨੂੰ ਜ਼ਿੰਦਗੀ ਜਿਊਣ ਦੀ ਕਲਾ ਸਿਖਾਈ ਹੈ. ਇਹੋ ਜਿਹੇ ਮਹਾਨ ਵਿਅਕਤੀਆਂ ਵਿੱਚ ਪ੍ਰਮੁੱਖ ਹਨ-ਨਾਸਤਿਕ ਇਨਕਲਾਬੀ ਭਗਤ ਸਿੰਘ ਸ਼ਹੀਦ, ਫਿਰਕਾ-ਪ੍ਰਸਤੀ, ਜਾਤ-ਪਾਤ, ਵਹਿਮਾਂ-ਭਰਮਾਂ ਤੋਂ ਉਪਰ ਉਠਾਉਣ ਵਾਲਾ-ਕਬੀਰ, ਸਾਰਿਆਂ ਦਾ ਭਲਾ ਚਾਹੁਣ ਵਾਲਾ-ਨਾਨਕ, ਇਨਸਾਨ ਦਾ ਇਨਸਾਨ ਦੁਆਰਾ ਸ਼ੋਸ਼ਣ ਦਾ ਵਿਰੋਧੀ-ਰਿਸ਼ੀ ਕਾਰਲ ਮਾਰਕਸ, ਆਪਣੀ ਤਿੱਖੀ ਸੋਚ ਨਾਲ ਵਹਿਮਾਂ ਦੀ ਚੀਰ-ਫਾੜ ਕਰਨ ਵਾਲਾ ਮਹਾਨ ਸ਼ਹੀਦ-ਸੁਕਰਾਤ. ਮੈਂ ਇਹਨਾਂ ਸਾਰਿਆਂ ਦਾ ਸਹਾਰਾ ਲੈ ਕੇ ਆਪਣੇ ਲੇਖਣ ਨੂੰ ਪੁਖਤਾ ਬਣਾਉਣ ਦਾ ਯਤਨ ਕੀਤਾ ਹੈ. ਆਪਣੀ ਕਹਾਣੀ ਜਾਂ ਆਪਣੇ ਪਾਤਰਾਂ ਨਾਲ ਲੇਖਕ ਸਦਾ ਜਿਉਂਦਾ ਨਹੀਂ ਰਹਿੰਦਾ. ਲੇਖਕ ਜਿਉਂਦਾ ਰਹਿੰਦਾ ਹੈ ਆਪਣੇ ਜੀਵਨ ਦਰਸ਼ਨ ਨਾਲ ਅਤੇ ਸਹੀ ਜੀਵਨ ਦਰਸ਼ਨ ਦੀ ਮੈਨੂੰ ਲਗਾਤਾਰ ਤਲਾਸ਼ ਰਹੀ ਹੈ.

ਰਵੀ : ਤੁਹਾਨੂੰ ਪੰਜਾਬੀ ਨਾਟ-ਜਗਤ ਦਾ ਸ਼ੈਕਸਪੀਅਰ ਕਿਹਾ ਜਾਂਦਾ ਹੈ. ਦੂਜੇ ਪਾਸੇ ਪੰਜਾਬ ਦੇ ਕੁਝ ਨਾਟਕਕਾਰ ਤੁਹਾਡੇ ਤੇ ਅਸ਼ਲੀਲਤਾ ਦਾ ਇਲਜ਼ਾਮ ਲਾਉਂਦੇ ਹਨ. ਅਜਿਹਾ ਕਿਉਂ.

ਸਿੱਧੂ : ਕੁਝ ਲੋਕਾਂ ਨੇ ਮੈਨੂੰ ਸ਼ੈਕਸਪੀਅਰ ਕਹਿ ਕਿ ਮੇਰਾ ਮਖੌਲ ਉਡਾਉਣਾ ਚਾਹਿਆ ਹੈ. ਇਸਦੇ ਮੁੱਖ ਕਾਰਨ ਹਨ. ਇਕ, ਮੈਂ ਸ਼ੈਕਸਪੀਅਰ ਜਿੰਨ੍ਹੇ ਨਾਟਕ ਲਿਖਣ ਦੀ ਜੁਰੱਅਤ ਕੀਤੀ ਹੈ. ਦੂਜਾ, ਮੈਂ ਪੱਛਮੀ ਨਾਟਕਾਂ ਨੂੰ 43 ਸਾਲ ਪੜਾਉਣ ਵਾਲਾ  ਪ੍ਰੋਫੈਸਰ ਰਿਹਾ ਹਾਂ. ਤੀਜਾ, ਮੈਂ ਇਕ ਉੱਤਮ ਨਾਟਕ ‘ਸ਼ੈਕਸਪੀਅਰ ਦੀ ਧੀ’ ਲਿਖਿਆ ਜਿਸਨੂੰ ਮੇਰੀ ਧੀ ਪ੍ਰਮਿਲਾ ਨੇ ਨਿਰਦੇਸ਼ਤ ਕੀਤਾ ਤੇ ਪੰਕਜਾ ਨੇ ਨਾਇਕਾ ਦਾ ਰੋਲ ਕੀਤਾ. ਫਿਰ ਮੈਂ ਗੱਲ-ਗੱਲ ਤੇ ਮੈਂ ਸ਼ੈਕਸਪੀਅਰ ਦੇ ਨਾਟਕਾਂ ਦੀ ਉਦਾਹਰਨ ਦਿੰਦਾ ਹਾਂ. ਮੇਰੇ ਤੇ ਅਸ਼ਲੀਲਤਾ ਦਾ ਦੋਸ਼ ਲਾਉਣ ਵਾਲੇ ਨਾਟਕਕਾਰ ਆਪਣੀ ਈਰਖਾ ਨੂੰ ਪ੍ਰਗਟ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਲੱਭ ਸਕੇ. ਵਿਚਾਰੇ...!

ਮੈਂ ਆਪਣੇ ਨਾਟਕਾਂ ਵਿੱਚ ਮਰਦ-ਔਰਤ, ਲੜਕੀ-ਲੜਕਾ ਪ੍ਰੇਮ ਸੰਬੰਧ, ਖੁੱਲੇ ਤਰੀਕੇ ਨਾਲ ਪੇਸ਼ ਕਰਦਾ ਹਾਂ. ਇਹੋ ਜਿਹੀਆਂ ਗੱਲਾਂ ਮੇਰੇ ਵਰਗਾ ਹਰ ਪੇਂਡੂ ਬੇਝਿਜਕ ਕਰਦਾ ਹੈ. ਮੇਰੇ ਆਲੋਚਕ ਪਾਖੰਡੀ ਹਨ. ਔਰਤ ਨੂੰ ਹਮੇਸ਼ਾਂ ਲਈ ਮਰਦ ਦੀ ਗੁਲਾਮ ਬਣਾਈ ਰੱਖਣਾ ਚਾਹੁੰਦੇ ਹਨ. ਪ੍ਰੇਮ ਯੋਨ-ਸੰਬੰਧਾਂ ਦਾ ਵਿਰੋਧ ਕਰਨ ਵਾਲਾ ਮੈਂ ਪਾਖੰਡੀ ਬੁੱਢਾ ਨਹੀਂ.

ਰਵੀ  : ਤੁਸੀ ਨਾਟਕੀ-ਵਿਧਾ ਰਾਹੀਂ ਸਮੱਸਿਆਵਾਂ ਨੂੰ ਬੇਹਤਰ ਢੰਗ ਨਾਲ ਸਾਹਮਣੇ ਲਿਆਉਂਦੇ ਹੋ. ਕੀ ਤੁਸੀਂ ਸਮਝਦੇ ਹੋ ਕਿ ਨਾਟਕ ਰਾਹੀਂ ਹੀ ਗੱਲ ਸਹੀ ਢੰਗ ਨਾਲ ਕਹੀ ਜਾ ਸਕਦੀ ਹੈ. ਕੀ ਲੇਖਣ ਵਿੱਚ ਕੋਈ ਹੋਰ ਵਿਧਾ ਵੀ ਬੇਹਤਰ ਹੋ ਸਕਦੀ ਹੈ.

ਸਿੱਧੂ : ਕਿਸੇ ਵੀ ਸਮੱਸਿਆ ਨੂੰ ਪੇਸ਼ ਕਰਨ ਦਾ ਸਭ ਤੋਂ ਅਸਰਦਾਰ ਤਰੀਕਾ ਹੈ, ਵਾਦ-ਵਿਵਾਦ, ਬਹਿਸ, ਵਿਚਾਰਾਂ ਦਾ ਟਕਰਾਅ, ਹਰ ਪੱਖ ਦਾ ਨੁੰਮਾਇਦਾ ਪੇਸ਼ ਕਰਨਾ. ਇਹ ਸਾਰਾ ਕੁਝ ਨਾਟਕ ਵਧੀਆ ਢੰਗ ਨਾਲ ਕਰ ਸਕਦਾ ਹੈ.

ਨਾਟਕ ਦਾ ਦੂਸਰਾ ਗੁਣ ਹੈ, ਇਸਦਾ ਸੰਖੇਪ ਹੋਣਾ, ਦੋ ਢਾਈ ਘੰਟਿਆਂ ਵਿੱਚ ਤੁਸੀਂ ਪੂਰਾ ਮਸਲਾ ਸਮੇਟਣਾ ਹੈ. ਸਮਾਜਿਕ ਸਮੱਸਿਆ ਨੂੰ ਨਾਵਲ ਵੀ ਪੇਸ਼ ਕਰ ਸਕਦਾ ਹੈ ਜੇਕਰ ਤੁਹਾਡੇ ਕੋਲ ਫਜ਼ੂਲ ਪੰਨੇ ਪੜ੍ਹਨ ਦਾ ਸਮਾਂ ਹੈ. ਛੋਟੀ ਕਹਾਣੀ ਜਟਿਲ ਸਮੱਸਿਆਵਾਂ ਲਈ ਕਾਫ਼ੀ ਨਹੀਂ ਹੈ. ਨਾਟਕਕਾਰ ਤੇਜ਼ ਚੱਲਦਾ ਹੈ. ਸੁਸਤ ਨਾਵਲਕਾਰਾਂ ਤੋਂ ਦੂਰ ਰਹਿੰਦਾ ਹੈ.

ਰਵੀ  : ਕਿਸ ਸ਼ੈਲੀ ਨੂੰ ਤੁਸੀਂ ਵਧੀਆ ਮੰਨਦੇ ਹੋ. ਲੋਕ-ਨਾਟਕ ਜਾਂ ਯਥਾਰਥਵਾਦੀ ਨਾਟਕ.

ਸਿੱਧੂ :  ਮੈਂ ਦੋਵਾਂ ਸ਼ੈਲੀਆਂ ਵਿੱਚ ਤਜ਼ਰਬੇ ਕੀਤੇ ਹਨ. ਮੁੱਖ ਪਾਤਰ ਦੀ ਕਹਾਣੀ ਤੁਸੀਂ ਦੋਵਾਂ ਤਰੀਕਿਆਂ ਨਾਲ ਪੇਸ਼ ਕਰ ਸਕਦੇ ਹੋ. ਬੇਸ਼ੱਕ ਮੈਂ ਇਬਸਨ, ਬਰਨਾਰਡ ਸ਼ਾਹ ਦਾ ਪ੍ਰਸ਼ੰਸਕ ਰਿਹਾ ਹਾਂ. ਮੇਰੇ ਬਹੁਤੇ ਨਾਟਕ ਯਥਾਰਥਵਾਦੀ ਸ਼ੈਲੀ ਦਾ ਪ੍ਰਯੋਗ ਕਰਦੇ ਹਨ, ਜਿਵੇਂ ‘ਕੱਲ ਕਾਲਜ ਬੰਦ ਰਹੇਗਾ’, ‘ਭਜਨੋ’, ‘ਭਗਤ ਸਿੰਘ ਸ਼ਹੀਦ’, ‘ਗਾਲਿਬ-ਏ-ਆਜ਼ਮ’ ਤੇ ‘ਸਿਕੰਦਰ ਦੀ ਜਿੱਤ’ ਆਦਿ.

ਯਥਾਰਥਵਾਦੀ ਨਾਟਕ ਨੂੰ ਰੁੱਖੀ ਬਹਿਸ ਨਾ ਬਣਨ ਦੇਵੋ. ਸੰਗੀਤ ਤੇ ਕਵਿਤਾ-ਅੰਸ਼ਾਂ ਦੁਆਰਾ ਸਵਾਦੀ ਬਣਾਉ , ਜਿਵੇਂ ‘ਸਵਾਮੀ ਜੀ’, ‘ਬਾਬਾ ਬੰਤੂ’, ‘ਭਾਈਆ ਹਾਕਮ ਸਿੰਹੁ’, ‘ਕਿਰਪਾ ਬੌਣਾ’, ‘ਚੰਨੋ ਬਾਜ਼ੀਗਰਨੀ’, ‘ਕਿੱਸਾ ਪੰਡਿਤ ਕਾਲੂ ਘੁਮਾਰ’ ਆਦਿ.

ਰਵੀ  : ਪੰਜਾਬੀ ਰੰਗਮੰਚ ਨੂੰ ਲੋਕ-ਨਾਟਕ ਪਰੰਪਰਾ ਦਾ ਯੋਗਦਾਨ. ਇਸ ਬਾਰੇ ਕੁਝ ਕਹਿਣਾ ਚਾਹੋਗੇ.

ਸਿੱਧੂ  : ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੇ ਰੰਗਮੰਚ ਨੂੰ ਲੋਕ-ਨਾਟਕ ਦਾ ਚੋਖਾ ਯੋਗਦਾਨ ਹੈ. ਪਰੰਪਰਾਗਤ ਨਾਟ-ਸ਼ੈਲੀ ਸਦੀਆਂ ਤੋਂ ਲੋਕਪ੍ਰਿਅ ਰਹੀ ਹੈ. ਇਸ ਵਿੱਚ ਨੱਚਣਾ-ਗਾਉਣਾ ਵੀ ਹੁੰਦਾ ਹੈ. ਪ੍ਰੰਤੂ ਲੋਕ-ਨਾਟਕਾਂ ਦੀ ਇਕ ਬੜੀ ਵੱਡੀ ਕਮੀ ਹੈ. ਆਮ ਤੌਰ 'ਤੇ ਇਹ ਪੁਰਾਣੀ ਕਹਾਣੀਆਂ ਸੁਣਾਉਂਦੇ ਹਨ. ਪੁਰਾਤਨ ਧਾਰਮਿਕ ਤੇ ਸਮਾਜਿਕ ਪਾਖੰਡਾਂ ਨੂੰ ਸ਼ਹਿ ਦਿੰਦੇ ਹਨ. ਜਿਵੇਂ ਰਾਮ-ਲੀਲਾ, ਕ੍ਰਿਸ਼ਨ-ਲੀਲਾ, ਮਹਾਰਾਜਾ ਹਰੀਸ਼ ਚੰਦਰ, ਹੀਰ-ਰਾਂਝਾ, ਆਦਿ. ਮੈਂ ਇਸ ਕਮੀ ਨੂੰ ਪੂਰਾ ਕੀਤਾ ਹੈ, ਆਧੁਨਿਕ ਨਵੀਂ ਵਿਚਾਰਧਾਰਾ ਨਾਲ, ਕ੍ਰਾਂਤੀਕਾਰੀ ਖਿਆਲਾਂ ਨਾਲ. ਗਲੀਆਂ-ਸੜੀਆਂ ਕੀਮਤਾਂ ਨੂੰ ਹਰ ਸਾਲ ਦੁਹਰਾਈ ਜਾਣਾ ਬੁੱਧੀਮਤਾ ਨਹੀਂ. ਮੇਰਾ ਨਾਇਕ ਰਾਮ ਬਾਪ ਦਾ ਹੁਕਮ ਮੰਨ ਕੇ ਚੁੱਪ ਕਰਕੇ ਜੰਗਲ ਵਿੱਚ ਨਹੀਂ ਚਲਾ ਜਾਵੇਗਾ. ਮੇਰਾ ਅਰਜਨ ਕ੍ਰਿਸ਼ਨ ਦੀ ਘਾਤਕ ਸਿੱਖਿਆ ਮੰਨ ਕੇ ਭਰਾਵਾਂ ਦਾ ਕਤਲ ਨਹੀਂ ਕਰੇਗਾ. ਸੁਭੱਦਰਾ ਨੂੰ ਨਹੀਂ ਕਹੇਗਾ -“ਅਰੀ ਸੁਭੱਦਰਾ ਅਭਿਮੰਨਯੂ ਮਰਾ ਨਹੀਂ. ਵੋ ਤੋ ਅਪਨੀ ਆਤਮਾ ਕੇ ਕੱਪੜੇ ਬਦਲ ਰਹਾ ਹੈ”.

ਰਵੀ  : ਪੰਜਾਬੀ ਰੰਗਮੰਚ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਪਛੜਿਆ ਹੋਇਆ ਕਿਉਂ ਹੈ.

ਸਿੱਧੂ : ਪੰਜਾਬ ਦਾ ਨਾਟ-ਲੇਖਣ ਤੇ ਰੰਗਮੰਚ ਕਾਫੀ ਪਛੜੇ ਹੋਏ ਹਨ. ਪੰਜਾਬ ਵਿੱਚ ਵਪਾਰਕ-ਰੰਗਮੰਚ ਦਾ ਨਾ ਹੋਣਾ. ਲੋਕ ਟਿਕਟ ਖਰੀਦ ਕੇ ਨਾਟਕ ਦੇਖਣ ਦੇ ਸ਼ੁਕੀਨ ਨਹੀਂ ਹਨ. ਇਕ ਪੰਜਾਬੀ ਸ਼ਰਾਬ ਤੇ ਮੁਰਗੇ ਤੇ ਤਾਂ ਹਜ਼ਾਰ ਰੁਪਏ ਖ਼ਰਚ ਕਰ ਦੇਵੇਗਾ, ਪ੍ਰੰਤੂ ਨਾਟਕ ਦੀ ਟਿਕਟ ਤੇ 10 ਰੁਪਏ ਖ਼ਰਚ ਨਹੀਂ ਕਰੇਗਾ. ਨਾਟਕ ਦੀ ਤਰੱਕੀ ਲਈ ਲੋਕਾਂ ਦਾ ਸੰਯੁਕਤ ਹੋਣਾ ਜ਼ਰੂਰੀ ਹੈ. ਇਸ ਤਰਾਂ ਦੀ ਕੌਮ ਸ਼ੈਕਸਪੀਅਰ ਨਹੀਂ ਪੈਦਾ ਕਰ ਸਕਦੀ.

ਰਵੀ   : ਕੀ ਪੰਜਾਬ ਦਾ ਰੰਗਮੰਚ ਮਰਾਠੀ ਜਾਂ ਬੰਗਾਲੀ ਰੰਗਮੰਚ ਵਰਗੀ ਲੋਕਪ੍ਰਿਆ ਨੂੰ ਛੂਹ ਸਕਦਾ ਹੈ ?

ਸਿੱਧੂ  : ਸਾਡੇ ਦੇਸ਼ ਵਿੱਚ ਕੇਵਲ ਦੋ ਤਿੰਨ ਸ਼ਹਿਰਾਂ ਵਿੱਚ ਹੀ ਵਪਾਰਕ-ਥੀਏਟਰ ਹਨ, ਕਲਕੱਤਾ, ਬੰਬਈ, ਪੂਨੇ. ਪ੍ਰੰਤੂ ਇਹ ਧਾਰਨਾ ਗਲਤ ਹੈ ਕਿ ਇਹ ਨਾਟਕ ਉੱਚੇ ਪੱਧਰ ਦੇ ਹੁੰਦੇ ਹਨ. ਹਿੰਦੀ ਅਤੇ ਪੰਜਾਬੀ ਨਾਟਕਕਾਰ ਵੀ ਇਹੋ-ਜਿਹੇ ਲੋਕਪ੍ਰਿਅ ਨਾਟਕ ਲਿਖ ਸਕਦੇ ਹਨ ਅਤੇ ਉਹਨਾਂ ਲਈ ਪੰਜਾਬ ਵਿੱਚ ਸੂਝਵਾਨ ਨਿਰਦੇਸ਼ਕਾਂ ਤੇ ਸਮਰੱਥ ਅਦਾਕਾਰਾਂ ਦੀ ਕਮੀ ਨਹੀਂ ਹੈ. ਬੰਬਈ ਦੀ ਫਿ਼ਲਮੀ ਦੁਨੀਆ ਪੰਜਾਬੀ ਕਲਾਕਾਰਾਂ ਨਾਲ ਖ਼ਚਾਖਚ ਭਰੀ ਹੋਈ ਹੈ. ਇਹੀ ਨਾਟਕੀ-ਪ੍ਰਤਿਭਾ ਜੇਕਰ ਰੰਗਮੰਚ ਵਿੱਚ ਆ ਜਾਵੇ ਤਾਂ ਪੰਜਾਬੀ ਥੀਏਟਰ ਵੀ ਮਰਾਠੀ ਤੇ ਬੰਗਾਲੀ ਰੰਗਮੰਚ ਦਾ ਮੁਕਾਬਲਾ ਕਰ ਸਕਦਾ ਹੈ. ਜ਼ਰੂਰਤ ਹੈ ਸਰਕਾਰ ਨੂੰ ਜਗਾਉਣ ਦੀ. ਨਾਟਕ ਟੋਲੀਆਂ ਦੀ ਮਾਲੀ ਮੱਦਦ ਕਰਨ ਦੀ. “ਭੁਖੇ ਭਜਨ ਨਾ ਹੋਏ ਗੋਪਾਲਾ”, ਭੁੱਖੇ ਨਾਟਕਕਾਰ ਨਵੇਂ ਨਾਟਕ ਨਹੀਂ ਲਿਖ ਸਕਦੇ. ਭੁੱਖੇ ਰੰਗਕਰਮੀ ਸਮਰੱਥ ਪੇਸ਼ਕਾਰੀ ਨਹੀਂ ਦੇ ਸਕਦੇ.

ਰਵੀ  : ਹਿੰਦੀ ਵਿੱਚ ਅਨੁਵਾਦ ਹੋ ਕੇ, ਬਾਕੀ ਭਾਸ਼ਾਵਾਂ ਦੇ ਨਾਟਕ ਪੂਰੇ ਭਾਰਤ ਵਿੱਚ ਚਰਚਿਤ ਹੋਏ ਹਨ. ਕੀ ਕਾਰਨ ਹੈ ਕਿ ਪੰਜਾਬੀ ਨਾਟਕ ਦਿੱਲੀ ਜਾਂ ਪੰਜਾਬ ਤੋਂ ਬਾਹਰ ਨਹੀਂ ਨਿਕਲ ਰਹੇ.

ਸਿੱਧੂ  : ਪੰਜਾਬ ਦੇ ਕੁਝ ਨਾਟਕਕਾਰਾਂ ਨੇ ਕੁਝ ਕੁ ਵਧੀਆ ਰੂਪਾਂਤਰ ਕੀਤੇ ਹਨ. ਉਹ ਅਨੁਵਾਦ ਹੋ ਕੇ ਦੂਸਰੀਆਂ ਭਾਸ਼ਾਵਾਂ ਵਿੱਚ ਪਹੁੰਚੇ ਵੀ ਹਨ, ਖੇਡੇ ਵੀ ਗਏ ਹਨ. ਪ੍ਰੰਤੂ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ. ਮੇਰਾ ਆਪਣਾ ‘ਕੱਲ ਕਾਲਜ ਬੰਦ ਰਹੇਗਾ’ ਕਈ ਭਾਸ਼ਾਵਾਂ ਵਿੱਚ ਖੇਡਿਆ ਜਾ ਚੁੱਕਿਆ ਹੈ. ‘ਇੰਦੂਮਤੀ ਸੱਤਿਆਦੇਵ’ ਅੰਗਰੇਜੀ਼ ਵਿੱਚ ਨੈਸ਼ਨਲ ਸਕੂਲ ਆੱਫ ਡਰਾਮਾ ਨੇ ਭਾਰਤੀ ਥੀਏਟਰ ਵਿੱਚ ਸ਼ਾਮਿਲ ਕੀਤਾ ਹੈ.

ਰਵੀ   : ਜੇਕਰ ਨੈਸ਼ਨਲ ਸਕੂਲ ਆੱਫ ਡਰਾਮਾ ਦਾ ਪਹਿਲਾ ਨਿਰਦੇਸ਼ਕ ਅਲਕਾਜ਼ੀ ਸਾਹਿਬ ਦੀ ਥਾਂ ਤੇ ਕੋਈ ਹਿੰਦੁਸਤਾਨੀ ਭਾਸ਼ਾ ਦਾ ਰੰਗਕਰਮੀ ਹੁੰਦਾ ਤਾਂ ਕੀ ਸਥਿਤੀ ਹੁੰਦੀ.

ਸਿੱਧੂ  : ਅਲਕਾਜ਼ੀ ਸਾਹਿਬ ਦੇ ਭਾਰਤੀ ਰੰਗਮੰਚ ਨੂੰ ਯੋਗਦਾਨ ਨੂੰ ਨਿਰਪੱਖ ਹੋ ਕੇ ਵਿਸਤਾਰ ਨਾਲ ਅਧਿਐਨ ਕਰਨ ਦੀ ਜ਼ਰੂਰਤ ਹੈ. 1970 ਤੋਂ ਬਾਅਦ ਮੈਂ ਅਲਕਾਜ਼ੀ ਸਾਹਿਬ ਦੀ ਹਰ ਪੇਸ਼ਕਾਰੀ ਦੇਖੀ ਹੈ. ਕਈਆਂ ਨੂੰ ਵਾਰੀ-ਵਾਰੀ ਦੇਖਿਆ ਹੈ. ਉਹਨਾਂ ਦੀਆਂ ਢੇਰ ਸਾਰੀਆਂ ਵਿਆਖਿਆਵਾਂ ਸੁਣੀਆਂ ਹਨ. ਮੈਂ ਦੋ ਸਾਲਾਂ ਲਈ ਉਹਨਾਂ ਦਾ ਸ਼ਾਗਿਰਦ ਵੀ ਬਣਿਆ. ਅਲਕਾਜ਼ੀ ਸਾਹਿਬ ਨੇ 1992-94 ਵਿੱਚ ‘ਲਿੰਵਿਗ ਥੀਏਟਰ’ ਨਾਂ ਦਾ ਸਕੂਲ ਵੀ ਖੋਲ੍ਹਿਆ. ਮੈਂ ਨਿਰਦੇਸ਼ਣਾ ਦਾ ਵਿਦਿਆਰਥੀ ਬਣਿਆ. ਉਹਨਾਂ ਦੀਆਂ ਚਾਰ ਪੇਸ਼ਕਾਰੀਆਂ ਵਿੱਚ ਹਰ ਪਲ ਹਾਜਿ਼ਰ ਰਿਹਾ. ਦੋ ਮਰਾਠੀ ਨਾਟਕ ਤੇ ਦੋ ਅੰਗਰੇਜ਼ੀ ਨਾਟਕ ( ਹਿੰਦੀ ਤੇ ਪੰਜਾਬੀ ਰੂਪਾਂਤਰ) ਖੇਡੇ ਗਏ. ਉਹਨਾਂ ਦੀ ਨਿਰਦੇਸ਼ਣ-ਕਲਾ ਤੇ ਲੇਖ ਲਿਖਿਆ ਜੋ ਮੇਰੀ ਕਿਤਾਬ ‘ਡਰਾਮੇਬਾਜ਼ੀਆਂ’ ਵਿੱਚ ਛਪਿਆ.

ਅਲਕਾਜ਼ੀ ਸਾਹਿਬ ਦੇ ਰੰਗਮੰਚ ਦੇ ਜਮਾਂ-ਘਟਾਅ ਦੋਵੇਂ ਪਹਿਲੂ ਹੀ ਹਨ. ਪਾਜ਼ੇਟਿਵ ਪਹਿਲੂ ਇਹ ਹੈ ਕਿ ਅਲਕਾਜ਼ੀ ਸਾਹਿਬ ਥੀਏਟਰ ਦੇ ਮਹਾਂਪੰਡਿਤ ਹਨ. ਦੁਨੀਆਂ ਦੇ ਪੂਰੇ ਨਾਟਕੀ ਸਾਹਿਤ ਵਿੱਚ ਉਹਨਾਂ ਦੀ ਮਾਸਟਰੀ ਹੈ. ਉਹ ਹਰ ਰੂਪਾਂਤਰਨ ਦੀ ਪੈਨੀ ਵਿਆਖਿਆ ਕਰਦੇ ਹਨ. ਹਿੰਦੁਸਤਾਨ ਬਹੁਤ ਥੋੜੇ ਉਸਤਾਦ ਹੋਣਗੇ ਜੋ ਗਿਆਨ ਵਿੱਚ, ਭਾਸ਼ਣ ਕਲਾ ਵਿੱਚ, ਜ਼ਬਤ ਵਿੱਚ ਅਲਕਾਜ਼ੀ ਸਾਹਿਬ ਦੀ ਬਰਾਬਰੀ ਕਰ ਸਕਦੇ ਹੋਣ.

ਪ੍ਰੰਤੂ ਅਲਕਾਜ਼ੀ ਦਾ ਨੇਗੇਟਿਵ ਪਹਿਲੂ ਵੀ ਹੈ. ਉਹ ਮਰਾਠੀ ਤੇ ਹਿੰਦੁਸਤਾਨੀ ਜਾਣਦੇ ਹਨ ਪਰ ਉਹਨਾਂ ਦੀ ਮਾਤ ਭਾਸ਼ਾ ਵਿਦੇਸ਼ੀ ਹੈ. ਆਮ ਆਦਮੀ ਦਾ ਖੂਨ ਮਾਤ-ਭਾਸ਼ਾ ਦੇ ਲੋਕ ਗੀਤ ਸੁਣ ਕੇ ਨੱਚ ਉਠੇਗਾ. ਕਵਿਤਾ ਤੇ ਉੱਤਮ ਰਚਨਾ ਨੂੰ ਦੇਖ ਕੇ ਉਛਲ ਪੈਂਦਾ ਹੈ. ਅਲਕਾਜ਼ੀ ਸਾਹਿਬ ਸਿਰਫ਼ ਅੰਗਰੇਜ਼ੀ ਪੜ੍ਹਦੇ ਤੇ ਬੋਲਦੇ ਹਨ. ਜੋ ਮਰਾਠੀ ਨਾਟਕ ਉਹਨਾਂ ਨੇ ਪੇਸ਼ਕਾਰੀ ਲਈ ਚੁਣੇ ਉਹਨਾਂ ਨੂੰ ਵੀ ਪਹਿਲਾਂ ਅੰਗਰੇਜ਼ੀ ਵਿੱਚ ਹੀ ਪੜ੍ਹਿਆ ਸੀ. ਅਲਕਾਜ਼ੀ ਦੇ ਪਰਿਵਾਰ ਵਿੱਚੋਂ, ਉਹਨਾਂ ਦੇ ਸ਼ਾਗਿਰਦਾਂ ਵਿੱਚੋਂ ਸ਼ਾਇਦ ਹੀ ਕੋਈ ਭਾਰਤੀ ਭਾਸ਼ਾ ਵਿੱਚ ਪੜ੍ਹ ਕੇ ਨਾਟਕ ਚੁਣਦਾ ਹੋਵੇਗਾ. ਮਾਂ-ਬੋਲੀ ਨੂੰ ਜਾਨਣਾ ਤੇ ਉਸਨੂੰ ਪਿਆਰ ਕਰਨਾ, ਮਾਣ ਕਰਨਾ ਪੱਛਮ ਤੋਂ ਪੜ੍ਹ ਕੇ ਆਏ ਥੋੜੇ ਰੰਗਕਰਮੀ ਹੀ ਕਰ ਸਕਦੇ ਹਨ. ਹਬੀਬ ਤਨਵੀਰ ਤੇ ਬੀ. ਵੀ. ਕਾਰੰਥ ਚੰਗੇ ਭਾਰਤੀ ਰੰਗਕਰਮੀਆਂ ਦੀਆਂ ਉਦਾਹਰਨਾਂ ਹਨ. ਨੈਸ਼ਨਲ ਸਕੂਲ ਆੱਫ ਡਰਾਮਾ ਦਾ ਪਹਿਲੇ ਦਿਨ ਤੋਂ ਹੀ ਇਸ ਤਰਾਂ ਦਾ ਰੁਝਾਨ ਚਾਹੀਦਾ ਸੀ. ਅਲਕਾਜ਼ੀ ਸਾਹਿਬ ਪੱਛਮੀ ਰੰਗਮੰਚ ਦੇ ਕੁਝ ਜਿ਼ਆਦਾ ਹੀ ਪਿੱਠੂ ਹਨ ਉਹ ਵੀ ਉਸ ਥੀਏਟਰ ਦੇ ਘਟੀਆ ਪੱਖਾਂ ਦੇ. ਅਲਕਾਜ਼ੀ ਸਾਹਿਬ ਦੀ ਪੇਸ਼ਕਾਰੀ ਦਾ ਬਜ਼ਟ ਦੇਖੋ. ਸੈੱਟ ਤੇ, ਆਲੀਸ਼ਾਨ ਇਮਾਰਤ ਤੇ, ਤਰਖਾਣਾਂ ਤੇ ਲੁਹਾਰਾਂ ਦੇ ਕੰਮ ਤੇ, ਅਲਕਾਜ਼ੀ ਸਾਹਿਬ ਦਿਲ ਖੋਲ੍ਹ ਕੇ ਰਕਮ ਖਰਚਦੇ ਹਨ. ਇਸੇ ਤਰਾਂ ਹੀ ਪੋਸ਼ਾਕਾਂ ਤੇ. ਉਹਨਾਂ ਦੀ ਪ੍ਰਤਿਭਾ ਦਾ ਜ਼ਿਆਦਾਤਰ ਖ਼ਰਚਾ ਅਨਾਟਕੀ ਚੀਜ਼ਾਂ ਤੇ ਹੁੰਦਾ ਸੀ. ਸੂਝਵਾਨ ਰੰਗਕਰਮੀਆਂ ਲਈ, ਨਾਟਕਕਲਾ ਵਿੱਚ ਅਦਾਕਾਰ ਹੀ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ. ਅਦਾਕਾਰੀ ਦੀ ਪੇਸ਼ਕਾਰੀ ਹੀ ਸਰਵ-ਉੱਤਮ ਹੈ. ਦਰਜ਼ੀ ਤੇ ਤਰਖਾਣ ਨੂੰ ਜ਼ਿਆਦਾ ਅਹਿਮੀਅਤ ਦੇਣਾ ਬੁੱਧੀਮਤਾ ਨਹੀਂ ਹੈ, ਅਰਸਤੂ ਇਸ ਤੋਂ ਖ਼ੁਸ਼ ਨਹੀਂ ਹੁੰਦਾ. ਸ਼ੈਕਸਪੀਅਰ ਮੇਰੇ ਪਿੰਡ ਦੇ ਨਕਲਾਂ ਦੇ ਕਲਾਕਾਰਾਂ ਨੂੰ ਕੇਵਲ ਸੰਕੇਤਕ ਕੱਪੜੇ, ਸੰਕੇਤਕ  ਚੀਜ਼ਾਂ ਵਰਤਨ ਲਈ ਸ਼ਾਬਾਸ਼ੀ ਦੇਵੇਗਾ. ਅਲਕਾਜ਼ੀ ਦੀਆਂ ਪੇਸ਼ਕਾਰੀਆਂ ਨੂੰ ਪੱਛਮ ਦੀ ਘਟੀਆ  ਨਕਲ ਕਰਾਰ ਦੇਵੇਗਾ.

ਰਵੀ  : ਪੰਜਾਬੀ ਦੇ ਕਿਹੜੇ ਨਾਟਕਾਂ ਨੂੰ ਕਲਾਸਿਕ ਮੰਨਦੇ ਹੋ ਤੇ ਕਿਉਂ!

ਸਿੱਧੂ  : ਕਲਾਸਿਕ ਨਾਟਕ ਦਾ ਅਰਥ ਹੁੰਦਾ ਹੈ : ਚਿਰੰਜੀਵੀ , ਜੋ ਸਦੀਆਂ ਤੱਕ ਜਿਉਂਦਾ ਰਹੇ. ਕੇਵਲ ਇਕ ਯੁੱਗ ਜਾਂ ਕਿਸੇ ਇਕ ਫਿਰਕੇ ਦੀ ਨਜ਼ਰ ਤੋਂ ਲਿਖਿਆ ਗਿਆ ਨਾਟਕ ਚਿਰੰਜੀਵੀ ਨਹੀਂ ਹੋ ਸਕਦਾ. ਸਦੀਆਂ ਤੱਕ ਪੂਰੀ ਗਲੋਬ ਤੇ ਲੋਕਪ੍ਰਿਅ ਨਾਟਕ ਹੀ ਇਸ ਅਮਰਤਾ ਨੂੰ ਪ੍ਰਾਪਤ ਕਰ ਸਕਦਾ ਹੈ. ਇਸ ਦ੍ਰਿਸ਼ਟੀ ਨਾਲ ਦੇਖੋਗੇ ਤਾਂ ਪੰਜਾਬ ਦੇ ਨਾਟਕ ਤੁਹਾਨੂੰ ਨਿਰਾਸ਼ ਹੀ ਕਰਨਗੇ. ਜ਼ਿਆਦਾਤਰ ਨਾਟਕਕਾਰ ਖੁ਼ਦ ਕਹਾਣੀ ਨਹੀਂ ਬਣਾਉਣਾ ਜਾਣਦੇ. ਕਥਾਨਕ ਨਹੀਂ ਘੜ ਸਕਦੇ, ਕਾਹਾਣੀਕਾਰਾਂ ਤੋਂ, ਨਾਵਲਕਾਰਾਂ ਤੋਂ ਘਟਨਾਵਾਂ ਤੇ ਪਾਤਰ ਚੋਰੀ ਕਰਦੇ ਹਨ. ਵਿਸ਼ੇ ਵੀ ਉਹਨਾਂ ਦੇ ਜ਼ਿਆਦਾ ਸਮਾਂ ਤੱਕ ਚੱਲਣ ਵਾਲੇ ਨਹੀਂ ਹੁੰਦੇ. ਅਖ਼ਬਾਰੀ ਮਸਲੇ ਉਠਾ ਕੇ ਜਾਂ ਕਿਸੇ ਇਕ ਹੀ ਧਰਮ ਦੇ ਗੁਰੂ ਚੇਲਿਆਂ ਨੂੰ ਦਿਖਾ ਕੇ ਜੇ ਤੁਸੀਂ ਥੋੜੇ ਸਮੇਂ ਵਾਲੀ ਕਾਮਯਾਬੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਲੰਮੀ ਉਮਰ ਵਾਲਾ ਡਰਾਮਾ ਨਹੀਂ ਲਿਖ ਸਕਦੇ.

ਰਵੀ  : ਤੁਸੀਂ ਭਾਰਤੀ ਜਾਂ ਵਿਸ਼ਵ ਦੇ ਜਿ਼ਆਦਾਤਰ ਨਾਟਕਾਂ ਨੂੰ ਪੜ੍ਹਿਆ ਹੈ, ਦੇਖਿਆ ਹੈ. ਉਹਨਾਂ ਵਿੱਚੋਂ ਕਿੰਨ੍ਹੇ ਨਾਟਕਾਂ ਜਾਂ ਨਾਟਕਕਾਰਾਂ ਨੂੰ ਸ਼ੈਕਸਪੀਅਰ ਦੇ ਨਾਟਕਾਂ ਵਾਂਗ  500 ਸਾਲ ਬਾਅਦ ਵੀ ਪੜ੍ਹੇ ਜਾਂ ਖੇਡੇ ਜਾਣਗੇ. ਕੀ ਤੁਸੀਂ ਆਪਣੇ ਆਪ ਨੂੰ ਇਸ ਖਾਤੇ ਵਿੱਚ ਸਮਝਦੇ ਹੋ.

ਸਿੱਧੂ  : ਭਾਰਤੀ ਨਾਟਕਕਾਰਾਂ ਵਿਚ ਇਕ-ਅੱਧਾ ਨਾਟਕ ਵਿਜੈ ਤੇਂਦਲੁਕਰ ਦਾ ਜਾਂ ਗਿਰਨੀਸ਼ ਕਰਨਾਰਡ ਦਾ ਨਾਂ ਜਿਉਂਦਾ ਰੱਖ ਸਕੇ. ਪੰਜਾਬੀ ਵਿੱਚ ਕੇਵਲ ਡਾ. ਸਿੱਧੂ ਰਹਿਣਗੇ. ਪੜ੍ਹਾਏ-ਪੜ੍ਹਾਏ ਜਾਂਦੇ ਰਹਿਣਗੇ. ਸ਼ੈਕਸਪੀਅਰ ਦੇ ਕਦਮ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ.

ਰਵੀ   : ਪੰਜਾਬ ਦੇ ਨਾਟਕਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ, ਲੋਕਪ੍ਰਿਅਤਾ ਵਧਾਉਣ ਲਈ ਕਿਸ ਦਾ ਯੋਗਦਾਨ ਅਹਿਮ ਸਮਝਦੇ ਹੋ, ਸਰਕਾਰ, ਨਾਟਕਕਾਰ ਜਾਂ ਰੰਗਕਰਮੀ.

ਸਿੱਧੂ  : ਰੰਗਮੰਚ ਦਾ ਵਿਕਾਸ ਕਰਨਾ ਕੇਵਲ ਇਕ ਵਿਅਕਤੀ ਜਾਂ ਜਮਾਤ ਦਾ ਕੰਮ ਨਹੀਂ, ਸਭਿਆਚਾਰ ਤੇ ਸਾਹਿਤ ਨੂੰ ਉੱਚਾ ਚੁੱਕਣ ਲਈ ਪੂਰੇ ਸਮਾਜ ਨੂੰ ਯਤਨ ਕਰਨੇ ਚਾਹੀਦੇ ਹਨ. ਪਹਿਲ ਸਰਕਾਰ ਕਰੇ. ਸਾਡੇ ਚੁਣੇ ਹੋਏ ਨੁਮਾਇੰਦੇ , ਸਾਡੀ ਲੋਕ ਸਭਾ, ਸਾਡੇ ਨੋਜਵਾਨਾਂ ਨੂੰ ਸ਼ਰਾਬੀ, ਨਸ਼ੇੜੀ ਜਾਂ ਅੱਤਵਾਦੀ ਬਣਨ ਤੋਂ ਬਚਾਉਣ. ਉਹਨਾਂ ਨੂੰ ਕਲਾ ਤੇ ਸੰਸਕ੍ਰਿਤੀ ਦੀ ਸਿੱਖਿਆ ਦੇਵੇ. ਸਰਕਾਰ ਜੇਕਰ ਕਲਾ ਲਈ ਬਜ਼ਟ ਵਧਾਏਗੀ ਤਾਂ ਨਵੇਂ ਨਾਟਕਕਾਰ ਪੈਦਾ ਹੋਣਗੇ. ਰੰਗਕਰਮੀ ਭੱਜੇ ਆਉਣਗੇ.

ਰਵੀ   : ਕੁਝ ਸਵਾਲ ਜ਼ਿੰਦਗੀ ਬਾਰੇ. ਤੁਹਾਡੇ ਨਾਟਕਾਂ ਮੁਤਾਬਿਕ ਸੁਖੀ ਕੌਣ ਹੈ. ਦੁਖੀ ਕੌਣ ਹੈ.

ਸਿੱਧੂ  : ਮੇਰੀ ਅਕਲ ਅਨੁਸਾਰ ਸੁਖੀ ਜੀਵਨ ਦਾ ਨੁਸਖਾ  ਆਪਣੀ ਵਿਲੱਖਣ ਪ੍ਰਤਿਭਾ ਪਹਿਚਾਣੋ. ਉਸਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰੋ. ਨਿਰੰਤਰ ਕੰਮ ਸਾਰੇ ਰੋਗਾਂ ਦਾ ਦਾਰੂ ਹੈ. ਇਹੀ ਇਕ ਦਿਨ ਤੁਹਾਨੂੰ ਸਫ਼ਲਤਾ ਦਿਵਾਏਗਾ. ਸੁਖੀ ਬਣਾਏਗਾ.

ਕੁਝ ਹੋਰ ਜ਼ਰੂਰੀ ਗੱਲਾਂ ਵੀ ਹਨ. ਖ਼ੁਦਗਰਜ਼ੀ ਛੱਡੋ. ਦੂਜਿਆਂ ਲਈ ਭਲਾਈ ਵਾਲੇ ਕੰਮ ਕਰੋ. ਕਦੀ ਵੀ ਕਿਸੇ ਨੂੰ ਨੀਚ ਨਾ ਸਮਝੋ. ਕਿਸੇ ਨੂੰ ਨਫ਼ਰਤ ਨਾ ਕਰੋ. ਕਿਸੇ ਵਹਿਮ ਭਰਮ ਨੂੰ, ਦਕਿਆਨੂਸੀ ਗੱਲ ਨੂੰ ਆਪਣੇ ਕੋਲ ਨਾ ਫ਼ੜਕਣ ਦੇਵੋ. ਧੋਖਾਧੜੀ, ਬੇਈਮਾਨੀ, ਜਿ਼ਹਨੀ ਗੁਲਾਮੀ ਕਦੀ ਤੁਹਾਨੂੰ ਸੁਖੀ ਨਹੀਂ ਬਣਾ ਸਕਦੀ. ਬਹਾਦਰ ਬਣਕੇ ਹਰ ਬੁਰਾਈ ਦਾ ਵਿਰੋਧ ਕਰੋ. ਈਰਖਾ, ਲੜਾਈ, ਜਲਨ, ਘਾਤਕ ਕੈਂਸਰ ਹਨ. ਸਭ ਦੇ ਭਲੇ ਦੀ ਕਾਮਨਾ ਕਰੋ ਅਤੇ ਲਗਾਤਾਰ ਕੰਮ ਕਰੋ. ਤੁਸੀਂ ਹੱਸਦੇ ਹੋਏ ਮਰੋਂਗੇ.

ਦੁਖੀ ਰਹਿਣ ਦਾ ਨੁਸਖਾ- ਹਮੇਸ਼ਾਂ ਸਿਰਫ ਆਪਣੀ ਸੋਚੋ. ਕਿਸੇ ਨੂੰ ਵੀ ਆਪਣੇ ਬਰਾਬਰ ਦਾ ਅਕਲਮੰਦ ਨਾ ਸਮਝੋ. ਆਪਣੀ ਜਾਤੀ, ਧਰਮ ਨੂੰ ਛੱਡ ਕੇ ਕਿਸੇ ਨੂੰ ਵੀ ਚੰਗਾ ਨਾ ਸਮਝੋ. ਦੂਸਰੀਆਂ ਜਾਤਾਂ / ਕੌਮਾਂ ਨਾਲ ਘੋਰ ਨਫ਼ਰਤ ਕਰੋ. ਆਪਣੇ ਫਿਰਕੇ ਲਈ ਬੰਬ ਚਲਾਉਂਦੇ ਹੋਏ ਮਰੋ. ਗਲੇ ਸੜੇ ਗ੍ਰੰਥਾਂ ਨੂੰ ਪਵਿੱਤਰ ਸਮਝ ਕੇ ਉਹਨਾਂ ਵਿਚਲੀ ਬੇਵਕੂਫੀ ਨੂੰ ਸ਼ਹਿ ਦੇਵੋ ਤੇ ਦੂਜੇ ਗ੍ਰੰਥ ਪੂਜਣ ਵਾਲਿਆਂ ਨੂੰ ਜਿਉਂਦੇ ਸਾੜ ਦੇਵੋ. ਤੁਸੀਂ ਸ਼ਰਤੀਆ ਪੂਰੀ ਜ਼ਿੰਦਗੀ ਦੁਖੀ ਰਹੋਗੇ.

ਰਵੀ   : ਅੱਜ-ਕੱਲ ਦਲਿਤ ਵਰਗ ਤੇ ਉਚ-ਵਰਗ ਦੇ ਨਾਟਕਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ. ਤੁਹਾਨੂੰ ‘ਦਲਿਤ ਵਰਗ ਦਾ ਮਸੀਹਾ’ ਕਹਿ ਕੇ ਬੁਲਾਇਆ ਜਾਂਦਾ ਹੈ. ਇਹੋ ਜਿਹੀ ਬਹਿਸ ਕਿਉਂ. ਕੀ ਨਾਟਕ ਵੀ ਜਾਤ-ਪਾਤ ਦੇ ਸੰਗਲਾਂ ਵਿੱਚ ਬੱਝਿਆ ਹੈ.

ਸਿੱਧੂ  : ਮੈਨੂੰ ਕੁਝ ਆਲੋਚਕਾਂ ਨੇ ‘ਨਿਮਨ ਵਰਗ ਦਾ ਮਸੀਹਾ’ ਕਹਿ ਕੇ ਸਲਾਹਿਆ ਹੈ. ਕਿਤਾਬਾਂ ਲਿਖੀਆਂ ਹਨ. ਉਹਨਾਂ ਦਾ ਸ਼ੁਕਰੀਆ.

ਨਾਟਕ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਅਸੂਲ ਬਣਾਏ ਸੀ. ਮੈਂ ਇਹੋ ਜਿਹੀਆਂ ਕਿਤਾਬਾਂ ਲਿਖਾਂਗਾ ਜਿਸ ਤੋਂ ਕਮਜੋ਼ਰਾਂ ਨੂੰ ਤਾਕਤ ਮਿਲੇ. ਹਾਰਿਆਂ ਹੋਇਆਂ ਨੂੰ ਹੌਂਸਲਾ ਮਿਲੇ. ਸ਼ੋਸਿ਼ਤ ਗਰੀਬਾਂ ਨੂੰ ਮੈਂ ਗੁੱਸਾ ਦਿਵਾਉਂਗਾ. ਜੋਸ਼ ਦਿਵਾਉਂਗਾ. ਆਪਣੇ ਉੱਤੇ ਧੌਂਸ ਜਮਾਉਣ ਵਾਲੀਆਂ ਜ਼ਾਲਮ ਜਮਾਤਾਂ ਨੂੰ, ਜ਼ਹਰੀਲੇ ਗ੍ਰੰਥਾਂ ਨੂੰ, ਨਿਰਦਈ ਹਾਕਮਾਂ ਨੂੰ ਦਲਿਤ ਲੋਕ ਮਿੱਟੀ ਵਿੱਚ ਮਿਲਾ ਦੇਣ. ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਦਲਿਤਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ. ਇਸੇ ਤਰਾਂ ਔਰਤਾਂ ਤੇ ਅੱਤਿਆਚਾਰ ਹੋ ਰਿਹਾ ਹੈ, ਮਤਲਬ ਦੁਨੀਆ ਦੀ ਅੱਧੀ ਆਬਾਦੀ ਤੇ. ਮੇਰੇ ਨਾਟਕ ਗਰੀਬਾਂ ਨਾਲ ਹਨ. ਕਮਜ਼ੋਰਾਂ ਦਾ ਸਹਾਰਾ ਹਨ. ਮੈਂ ਸ਼ੋਸ਼ਿਤ ਲੋਕਾਂ ਦੀ ਹਾਲਤ ਜਾਨਣ ਦੀ ਪੂਰੀ ਕੋਸਿ਼ਸ਼ ਕੀਤੀ ਹੈ ਅਤੇ ਉਹਨਾਂ ਦੀਆਂ ਮੂਲ ਸਮੱਸਿਆਵਾਂ ਨੂੰ ਉਭਾਰਿਆ ਹੈ.

ਮੈਂ ਖੁਦ ਦਲਿਤ ਪਰਿਵਾਰ ‘ਚੋਂ ਹਾਂ. ਉੱਚੀਆਂ ਜਾਤੀਆਂ ਦੀ ਨਫ਼ਰਤ ਨੂੰ, ਈਰਖਾ ਨੂੰ, ਮੈਂ ਕਈ ਸਾਲਾਂ ਤੱਕ ਝੱਲਿਆ ਹੈ. ਵਿਰੋਧ ਨੂੰ ਬਰਦਾਸ਼ਤ ਕੀਤਾ ਹੈ. ਮੈਂ ਆਪਣੀ ਮਿਹਨਤ ਨਾਲ, ਕਾਬਲੀਅਤ ਨਾਲ, ਉਚ-ਸਿੱਖਿਆ ਪ੍ਰਾਪਤ ਕੀਤੀ ਹੈ, ਵਧੀਆ ਕਿਤਾਬਾਂ ਲਿਖਣ ਦੇ ਤਰੀਕੇ ਸਿੱਖੇ ਹਨ. ਮੈਂ ਉੱਚੀ ਜਾਤੀ ਵਾਲੇ ਕੁਝ ਲੇਖਕਾਂ ਦੀ ਤਰਾਂ ਦਲਿਤਾਂ ਨੂੰ ਦਇਆ-ਭਾਵ ਦਿਖਾਉਣ ਲਈ ਨਹੀਂ ਲਿਖਦਾ, ਸਗੋਂ ਉਹਨਾਂ ਦਾ ਪੁੱਤ ਬਣਕੇ, ਭਰਾ ਬਣ ਕੇ ਲਿਖਦਾ ਹਾਂ. ਉਹਨਾਂ ਤੇ ਜ਼ੁਲਮ ਦੇ ਖਿਲਾਫ਼ ਡਾਂਗ ਚੁੱਕਣ ਲਈ ਲਿਖਦਾ ਹਾਂ, ਲਲਕਾਰਦਾ ਹਾਂ. ਕੋਈ ਦਲਿਤ ਹੀ ਦਲਿਤਾਂ ਦੇ ਬਾਰੇ ਵਿੱਚ ਸਹੀ ਲਿਖ ਸਕਦਾ ਹੈ.

ਇਸ ਕਾਲਮ ਦੇ ਹੋਰ ਆਰਟੀਕਲ

ਹੁਣ ਉਹੀ ਲੋਕ ਇਜ਼ਤ ਦਿੰਦੇ ਹਨ ਜਿਹੜੇ ਕਦੇ ਮਿਹਣੇ ਦਿੰਦੇ ਸਨ : ਜਤਿੰਦਰ ਕੌਰ

ਦਵਿੰਦਰਇਹ ਗੱਲ ਮੈਨੂੰ ਹਮੇਸ਼ਾਂ ਮਿਹਣੇ ਵਾਂਗ ਲੱਗਦੀ ਸੀ : ਕੇਵਲ ਧਾਲੀਵਾਲ

ਜਗਦੀਪ ਸੰਧੂਕੀ ਮੇਰਾ ਨਾਟਕ ਪੰਜ ਸੌ ਸਾਲ ਬਾਅਦ ਖੇਡਿਆ ਜਾਵੇਗਾ ! - ਚਰਨਦਾਸ ਸਿੱਧੂ

ਰਵੀ ਤਨੇਜਾਸੰਤੁਸ਼ਟੀ ਆ ਗਈ ਤਾਂ 'ਜ਼ਿੰਦਗੀ' ਖ਼ਤਮ : ਤਰਲੋਚਨ

ਗੁਰਿੰਦਰ ਸਿੰਘਲੋਕਾਂ ਦੀ ਮਾਨਸਿਕਤਾ ਬਦਲਨ ਲਈ ਨਾਟ-ਕਲਾ ਬਹੁਤ ਕੰਮ ਆ ਸਕਦੀ ਹੈ : ਡਾ. ਹਰਭਜਨ ਸਿੰਘ ਭਾਟੀਆ

ਪਾਲੀ ਭੁਪਿੰਦਰ ਸਿੰਘਹੁਣ ਮਰਦਾਂ ਕੋਲੋਂ ਨਹੀਂ, ਔਰਤਾਂ ਕੋਲੋਂ ਡਰ ਲਗਦਾ ਹੈ - ਸੰਗੀਤਾ ਗੁਪਤਾ

ਪਾਲੀ ਭੁਪਿੰਦਰ ਸਿੰਘਰੰਗਮੰਚ ਬਹੁਤ ਯਾਦ ਆਉਂਦਾ ਹੈ : ਮੰਨਤ ਸਿੰਘ

ਪਾਲੀ ਭੁਪਿੰਦਰ ਸਿੰਘਮੈਂ ਕਦੇ ਜ਼ਿੰਦਗੀ ਵਿਚ ਨਾਟਕ ਨਹੀਂ ਕਰ ਸਕਿਆ : ਟੋਨੀ ਬਾਤਿਸ਼

ਜਗਦੀਪ ਸੰਧੂਇਸ ਗੱਲ ਦਾ ਮੈਨੂੰ ਸਾਰੀ ਉਮਰ ਅਫ਼ਸੋਸ ਰਿਹਾ ਹੈ : ਨਿਰਮਲ ਰਿਸ਼ੀ

ਪਾਲੀ ਭੁਪਿੰਦਰ ਸਿੰਘਨਿਰਦੇਸ਼ਕਾਂ ਦੀ ਈਗੋ ਦਾ ਸ਼ਿਕਾਰ ਹੈ ਕਲਾ ਮੰਦਿਰ : ਜੈ ਪ੍ਰਕਾਸ਼ ਗਰਗ

ਅਕਸ ਮਹਿਰਾਜSee all...

ਮੰਚਣ ਨੀਤੀ

'ਮੰਚਣ ਪੰਜਾਬ' 'ਆਫ਼-ਸਟੇਜ' ਗਰੁੱਪ ਵੱਲੋਂ ਸੰਚਾਲਿਤ ਇਕ ਨਿਰੋਲ ਗੈਰ-ਵਪਾਰਕ ਉਦੇਸ਼ਾਂ ਵਾਲਾ ਪ੍ਰੋਜੈਕਟ ਹੈ, ਜਿਸਦਾ ਮੰਤਵ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਵਿਕਾਸ ਅਤੇ ਪੰਜਾਬੀ ਰੰਗਕਰਮੀਆਂ ਦਾ ਇਕ ਸਾਂਝਾ ਪਲੇਟਫਾਰਮ ਉਸਾਰਨਾ ਹੈ. ਇਸ ਪ੍ਰੋਜੈਕਟ ਲਈ ਅਦਾਰਾ 'ਆਫ਼-ਸਟੇਜ' ਕਿਸੇ ਵੀ ਰੂਪ ਵਿਚ ਕੋਈ ਗਰਾਂਟ ਜਾਂ ਫੰਡ ਇਕੱਤਰ ਨਹੀਂ ਕਰਦਾ ਅਤੇ ਇਸ ਪ੍ਰੋਜੈਕਟ ਲਈ ਸਿਰਫ ਆਪਣੇ ਸੰਸਾਧਨਾਂ ਉੱਤੇ ਨਿਰਭਰ ਹੈ. ਇਸ ਲਈ ਕਾਰਜ ਕਰਨ ਵਾਲੇ ਸਾਰੇ ਕਰਮੀ ਸਿਰਫ਼ ਇਸ ਮਿਸ਼ਨ ਲਈ ਕੰਮ ਕਰਦੇ ਹਨ ਅਤੇ ਇਸ ਪ੍ਰੋਜੈਕਟ ਵਿਚੋਂ ਕਿਸੇ ਪ੍ਰਕਾਰ ਦਾ ਆਰਥਿਕ ਲਾਭ ਪ੍ਰਾਪਤ ਨਹੀਂ ਕਰਦੇ. ਇਸੇ ਲਈ ਅਦਾਰਾ 'ਮੰਚਣ ਪੰਜਾਬ' ਇਸ ਵਿਚ ਪ੍ਰਕਾਸ਼ਿਤ ਹੋਣ ਵਾਲੇ ਲੇਖਕਾਂ ਨੂੰ ਕੁਝ ਵੀ ਦੇਣ ਤੋਂ ਅਸਮਰੱਥ ਹੈ.

'ਮੰਚਣ ਪੰਜਾਬ' ਵਿਚ ਪ੍ਰਕਾਸ਼ਿਤ ਹਰ ਪ੍ਰਕਾਰ ਦੀਆਂ ਰਚਨਾਵਾਂ/ਜਾਣਕਾਰੀ/ਤਸਵੀਰਾਂ ਉੱਤੇ ਕਾਪੀ-ਰਾਈਟ ਉਨ੍ਹਾਂ ਦੇ ਲੇਖਕਾਂ/ਸਬੰਧਿਤ ਸੱਜਣਾਂ ਦਾ ਹੈ. ਇਨ੍ਹਾਂ ਦੀ ਕਿਸੇ ਪ੍ਰਕਾਰ ਦੀ ਵਰਤੋਂ ਤੋਂ ਪਹਿਲਾਂ ਇਨ੍ਹਾਂ ਦੇ ਲੇਖਕਾਂ ਦੀ ਅਨੁਮਤੀ ਲੈਣੀ ਲਾਜ਼ਮੀ ਹੈ.

'ਮੰਚਣ ਪੰਜਾਬ' ਵਿਚ ਪ੍ਰਕਾਸ਼ਿਤ ਰਚਨਾਵਾਂ ਵਿਚ ਪ੍ਰਗਟਾਏ ਗਏ ਵਿਚਾਰ ਲੇਖਕਾਂ ਦੇ ਆਪਣੇ ਹਨ. ਅਦਾਰਾ 'ਮੰਚਣ ਪੰਜਾਬ' ਜਾਂ 'ਆਫ਼-ਸਟੇਜ' ਦਾ ਇਨ੍ਹਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ.

'ਮੰਚਣ ਪ੍ਰੋਫ਼ਾਇਲ' ਅਤੇ 'ਮੰਚਣ ਡਾਇਰੈਕਟਰੀ' ਵਿਚ ਪ੍ਰਕਾਸ਼ਿਤ ਜਾਣਕਾਰੀ ਰੰਗਕਰਮੀਆਂ ਵੱਲੋਂ ਖ਼ੁਦ ਜਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪ੍ਰਦਾਨ ਕੀਤੀ ਗਈ ਹੈ. ਹਾਲਾਂਕਿ ਇਸਦੀ ਪ੍ਰਕਾਸ਼ਨਾ ਵਿਚ 'ਮੰਚਣ ਪੰਜਾਬ' ਨੇ ਪੂਰੀ ਸਾਵਧਾਨੀ ਵਰਤੀ ਹੈ ਪਰ ਕਿਸੇ ਦਸਤਾਵੇਜ਼ੀ ਇਸਤੇਮਾਲ ਤੋਂ ਪਹਿਲਾਂ ਕਿਰਪਾ ਕਰਕੇ ਇਸ ਜਾਣਕਾਰੀ ਦੀ ਆਪਣੇ ਵੱਲੋਂ ਵੀ ਛਾਣ-ਬੀਨ ਕਰ ਲਈ ਜਾਵੇ.

'ਮੰਚਣ ਪੰਜਾਬ' ਵਿਚ ਇਸਦੇ ਤਹਿ-ਕਾਲਮਾਂ ਅਧੀਨ ਰਚਨਾਵਾਂ ਦਾ ਸਦਾ ਸੁਆਗਤ ਹੈ. ਪਰ 'ਮੰਚਣ ਪੰਜਾਬ' ਨਿਰੋਲ ਰੂਪ ਵਿਚ ਇਕ ਡਿਜ਼ੀਟਲ ਪ੍ਰਕਾਸ਼ਨ ਹੈ. ਇਸ ਵਿਚ ਪ੍ਰਕਾਸ਼ਨਾ ਹਿਤ ਰਚਨਾਵਾਂ ਸਿਰਫ਼ ਅਤੇ ਸਿਰਫ਼ ਡਿਜ਼ੀਟਲ (ਸਾਫਟ ਕਾਪੀ) ਰੂਪ ਵਿਚ ਵਿਚ ਸਵੀਕਾਰ ਕੀਤੀਆਂ ਜਾਂਦੀਆਂ ਹਨ. ਜੇ ਰਚਨਾਵਾਂ ਯੂਨੀਕੋਡ ਪੰਜਾਬੀ ਫੋਂਟ, ਅਨਮੋਲਲਿਪੀ ਜਾਂ DRChatrikWeb ਫੋਂਟ ਵਿਚ ਟਾਈਪ ਹੋਈਆਂ ਹੋਣ ਤਾਂ ਇਨ੍ਹਾਂ ਦੇ ਜਲਦੀ ਤੋਂ ਜਲਦੀ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੋਵੇਗੀ.

'ਮੰਚਣ ਪੰਜਾਬ' ਨਿਰੋਲ ਰੰਗਮੰਚੀ-ਪ੍ਰਕਾਰਜ ਵਾਲਾ ਪ੍ਰੋਜੈਕਟ ਹੈ ਤੇ ਕਿਸੇ ਵੀ ਪ੍ਰਕਾਰ ਦਾ ਵਿਵਾਦ ਉਤਪੰਨ ਕਰਨਾ ਇਸਦਾ ਮਕਸਦ ਹਰਗਿਜ਼ ਨਹੀਂ. ਅਨਜਾਣੇ ਵਿਚ ਰਹਿ ਗਈਆਂ ਗਲਤੀਆਂ ਲਈ 'ਮੰਚਣ ਪੰਜਾਬ' ਅਗੇਤੀ ਮੁਆਫ਼ੀ ਮੰਗਦਾ ਹੈ. ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ manchanpunjab@gmail.com 'ਤੇ ਸਾਦਰ ਆਮੰਤਰਿਤ ਹਨ.

ਧੰਨਵਾਦ...

ਅਦਾਰਾ 'ਮੰਚਣ ਪੰਜਾਬ' ਹਾਰਦਿਕ ਧੰਨਵਾਦ ਕਰਦਾ ਹੈ;

ਮਾਰਗ-ਦਰਸ਼ਨ ਲਈ ਡਾ. ਹਰਿਭਜਨ ਭਾਟੀਆ, ਡਾ. ਰਵੈਲ ਸਿੰਘ, ਡਾ. ਉਮਾ ਸੇਠੀ ਅਤੇ ਜੀ ਦਾ;

ਪ੍ਰਬੰਧਕੀ ਸਹਿਯੋਗ ਲਈ ਬਲਜਿੰਦਰ ਲੇਲ੍ਹਨਾ (ਕੈਨੇਡਾ), ਦਲਵਿੰਦਰ ਮੁਲਤਾਨੀ, ਨਵਦੀਪ ਬਾਸੀ (ਅਮਰੀਕਾ) ਅਤੇ ਚੰਦਰ ਸ਼ੇਖਰ (ਇੰਗਲੈਂਡ) ਦਾ;

ਸੰਪਾਦਕੀ ਸਹਿਯੋਗ ਲਈ ਕੁਲਦੀਪ ਰੰਧਾਵਾ (ਕੈਨੇਡਾ), ਸ਼ਬਦੀਸ਼ ਅਤੇ ਡਾ. ਨਿਰਮਲ ਜੌੜਾ (ਭਾਰਤ) ਦਾ;


ਨਿਰੰਤਰ ਰਚਨਾਤਮਕ ਸਹਿਯੋਗ ਲਈ ਹੀਰਾ ਰੰਧਾਵਾ(ਕੈਨੇਡਾ), ਡਾ. ਜਲੌਰ ਸਿੰਘ ਖੀਵਾ ਅਤੇ ਹਰਪ੍ਰੀਤ ਲਵਲੀ ਦਾ;

ਉਨ੍ਹਾਂ ਦੇ ਸਹਿਯੋਗ ਤੋਂ ਬਿਨਾ ਇਹ ਪ੍ਰੋਜੈਕਟ ਸੰਭਵ ਨਹੀਂ ਸੀ/ਹੈ.

please send your article to manchanpunjab@gmail.com...
Editor
palibhupinder@yahoo.com
Co-Editor
jagdip81sandhu@gmail.com
Website Developer
shaz13x@gmail.com

按揭計算機| 買樓| 上車盤| 搵樓| 屋苑| 樓盤| 地產| 租樓| 租盤| 二手樓| 新盤| 一手樓| 豪宅| 校網| 放盤| 樓價| 成交| 居屋| 貝沙灣| 美孚新邨| 嘉湖山莊| 太古城| 日出康城| 九龍站 | 沙田第一城| 西半山 樓盤| 樓市走勢| 青衣| 西貢 樓盤| 荃灣 樓盤| Grand Austin出售的樓盤

推荐一个卖雪茄的网站| 雪茄网购| 雪茄哪里买| 雪茄| 哈瓦那雪茄| 雪茄网| 雪茄专卖| 雪茄价格| 雪茄烟网购| 雪茄专卖网| 雪茄专卖店| 网上哪里可以买雪茄| 买雪茄去哪个网站| 雪茄怎么抽| 雪茄烟| 雪茄吧| 陈年雪茄| 限量版雪茄| 大卫杜夫雪茄| 保利华雪茄| 古巴雪茄品牌| 古巴雪茄价格| 古巴雪茄| 古巴雪茄多少钱一只| 古巴雪茄专卖网| 烟斗烟丝| 烟丝| 小雪茄| 金特罗雪茄| 帕特加斯d4 | 蒙特雪茄| 罗密欧朱丽叶雪茄|

噴畫| banner| banner 價錢| Backdrop| Backdrop 價錢| 易拉架| 易拉架 價錢| 橫額| 印刷| 橫額印刷| 印刷 報價| 貼紙| 貼紙印刷| 宣傳單張| 宣傳單張印刷| 展覽攤位| 書刊 印刷| Bannershop| Ebanner| Eprint| 印刷 黃店| 印刷公司| 咭片| 海報| 攤位| pvc板| 易拉架設計| 海報印刷| 展板| 禮封| 易拉架尺寸| foamboard| pvc| printer| label| print shop| poster| business card| postcard| print services| printing company| name card| hk print| hong kong printing| Leaflet| Printing|

邮件营销| Spread| Email Marketing 電郵推廣|

wms| vending machine| barcode scanner| QR code scanner| SME IT| it solution| rfid tag| rfid| rfid reader| it outsourcing| printing labels| IRLS| IT Support| system integration| software development| inventory management system| label printing| digital labelling| barcode label| Self Service Kiosk| Kiosk| Voice Picking|

Luxury Travel| Six Senses Travel| Six Senses Zighy Bay| Vietnam Travel| Morocco Travel| Park Hyatt| Peninsula| Automatic Label Applicator| 度身訂造 旅遊| 峴港 旅遊| 芽莊 旅遊| 北海道旅遊| 越南旅遊| 杜拜旅遊| 摩洛哥旅遊| 六善| KLook| Travel 旅遊| 旅行| KUONI 勝景遊| 郵輪| Luxury| Aman| Silversea| Luxury Cruises| Six Senses| 峴港| 芽莊| Abu Dhabi| Private Tours| AmanTokyo| Amanyangyun| Cuba Private Tours| 古巴私人包團| Jetour| Amanemu| 定制旅游| 高端旅游| Luxury Travel Agency Hong Kong| 銀 海 郵輪| Tailor Made Travel| Tailor Made Trips| 豪華 旅遊|

Tomtop| Andoer| LEMFO| Anet A8| Xiaomi Roborock S50| Xiaomi M365 Scooter| MXQ PRO| MJX Bugs 5W| Hohem Isteady Pro| Hubsan H501s X4| Anet A6| Dobby Drone| ILIFE V7s| Creality Ender-3| Hubsan H501s| Hohem Gimbal| Trumpy Bear| Amazfit Bip| Hubsan H501s| Vernee T3 Pro| DJI Mavic Air| Anet A8 3d Printer Review| Populele| SONOFF| Homekit| JJPRO X5| LEMFO LEM7| Anet| Koogeek| Hubsan Drone| Wltoys| Feiyu| Zeblaze| Lixada|

electric bike| best electric bike| electric bikes for adults| e bike| pedal assist bike| electric bikes for sale| electric bike shop| electric tricycle| folding electric bike| mid drive electric bike| electric bike review| electric fat bike| fat tire electric bike| electric bicycle|